ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਪਰਿਵਾਰ ਦਾ ਆਰੋਪ ਇਮਿਗਰੇਸ਼ਨ ਮਾਲਿਕਾਂ ਕੋਲੋਂ ਤੰਗ ਆ ਕੇ ਲਿਆ ਫਾਹ
ਰੋਹਿਤ ਗੁਪਤਾ
ਗੁਰਦਾਸਪੁਰ , 24 ਅਪ੍ਰੈਲ 2024 :
ਬਟਾਲਾ ਵਿਚ ਇਕ ਇਮੀਗ੍ਰੇਸ਼ਨ ਕੰਪਨੀ ਵਿਚ ਕੰਮ ਕਰਦੇ ਨੌਜਵਾਨ ਨੇ ਘਰ ਵਿਚ ਪੱਖੇ ਨਾਲ ਫਾਹ ਲੈ ਕੇ ਆਤਮ ਹੱਤਿਆ ਕਰ ਲਈ ।ਮ੍ਰਿਤਕ ਦੇ ਪਰਿਵਾਰ ਦਾ ਆਰੋਪ ਹੈ ਨੌਜਵਾਨ ਨੇ ਆਪਣੇ ਮਾਲਕਾਂ ਕੋਲੋ ਤੰਗ ਆ ਕੇ ਫਾਹ ਲਿਆ ਹੈ।
ਮ੍ਰਿਤਕ ਨੌਜਵਾਨ ਰਾਜਕੁਮਾਰ ਪੁੱਤਰ ਰਾਜਪਾਲ ਵਾਸੀ ਹਮਦਾਨਿਆ ਮਹੱਲਾ ਦੀ ਮਾਂ ਇੰਦੂ ਨੇ ਦੱਸਿਆ ਕਿ ਉਹ ਹਸਪਤਾਲ ਵਿਚ ਕੰਮ ਤੇ ਆਈ ਸੀ। ਇਸੇ ਦੌਰਾਨ ਉਸ ਨੂੰ ਫੋਨ ਕਰ ਕੇ ਕਿਹਾ ਕਿ ਉਸਨੂੰ ਮਾਫ ਕਰਦੋ, ਉਸ ਨੂੰ ਪ੍ਰਭ ਵੀਜਾ ਵਾਲੇ ਮਾਲਿਕ ਤੰਗ ਕਰ ਰਹੇ ਹਨ। ਜਿਨਾਂ ਤੋਂ ਤੰਗ ਆ ਕੇ ਉਹ ਆਪਣੀ ਜੀਵਨ ਲੀਲ ਖਤਮ ਕਰ ਰਿਹਾ ਹੈ ਜਦ ਘਰ ਆਕੇ ਦੇਖਿਆ ਤਾਂ ਰਾਜਕੁਮਾਰ ਪੱਖੇ ਨਾਲ ਲਟਕਿਆ ਹੋਇਆ ਸੀ।
ਸਿਵਲ ਹਸਪਤਾਲ ਦੇ ਡਾਕਟਰ ਅਮਨਦੀਪ ਨੇ ਦੱਸਿਆ ਕਿ ਉਹਨਾਂ ਕੋਲ ਮਰੀਜ਼ ਆਇਆ ਤੇ ਉਸ ਦੀ ਪਹਿਲਾਂ ਹੀ ਮੌਤ ਹੋ ਚੁਕੀ ਸੀ ਮ੍ਰਿਤਕ ਦੇ ਗਲੇ ਉਪਰ ਨਿਸ਼ਾਨ ਸਨ। ਮ੍ਰਿਤਕ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ।